The Hind Canadian Times

A Multilingual International Magazine

The Hind Canadian Times

A Multilingual International Magazine

Academic and spiritual seminarBani Vichar Chetna Manch PunjabSatguru Ravidas Ji

ਸਤਿਗੁਰੂ ਰਵਿਦਾਸ ਜੀ ਨਾਲ ਸਬੰਧਿਤ ਦੂਜਾ ਅਕਾਦਮਿਕ ਤੇ ਅਧਿਆਤਮਿਕ ਸੈਮੀਨਾਰ 5 ਅਪਰੈਲ ਨੂੰ

ਤੀਜਾ ਸੈਮੀਨਾਰ ਪਟਿਆਲਾ ਜ਼ਿਲ੍ਹੇ ਦੇ ਨਾਭਾ ਸ਼ਹਿਰ ਵਿਚ 24 ਮਈ ਨੂੰ ਹੋਵੇਗਾ : ਪ੍ਰੋ. ਭਾਟੀਆ

ਸੈਮੀਨਾਰ ਦਾ ਕਾਰਡ ਵੱਖ ਵੱਖ ਸੰਸਥਾਵਾਂ ਨੂੰ ਦਿੰਦੇ ਹੋਏ ਪ੍ਰੋ. ਲਾਲ ਬਹਾਦਰ ਭਾਟੀਆ। 

ਜਲੰਧਰ, 3 ਅਪਰੈਲ 2026 (The Hind Canadian Times) : ਪੰਜਾਬ ਵਿਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਨਾਲ ਸਬੰਧਿਤ ਅਕਾਦਮਿਕ ਤੇ ਅਧਿਆਤਮਿਕ ਸੈਮੀਨਾਰ ਕਰਾਉਣ ਵਾਲੀ ਪੰਜਾਬ ਪੱਧਰੀ ਸੰਸਥਾ ‘ਬਾਣੀ ਵਿਚਾਰ ਚੇਤਨਾ ਮੰਚ ਪੰਜਾਬ’ ਵੱਲੋਂ ਦੂਜਾ ਸੈਮੀਨਾਰ ਜਲੰਧਰ ਦੇ ਨਕੋਦਰ ਰੋਡ ਤੇ ਸਥਿਤ ਡਾ. ਭੀਮ ਰਾਓ ਅੰਬੇਡਕਰ ਹਾਲ ਵਿਚ 5 ਅਪਰੈਲ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਇਸ ਸੈਮੀਨਾਰ ਦੇ ਕੋਆਰਡੀਨੇਟਰ ਪ੍ਰੋ. ਲਾਲ ਬਹਾਦਰ ਭਾਟੀਆ ਨੇ ਕਿਹਾ ਕਿ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਮੁੱਖ ਸਰਪ੍ਰਸਤ ਮਿਲਕਫੈੱਡ ਪੰਜਾਬ ਦੇ ਸਾਬਕਾ ਜੀ ਐੱਮ ਬਲਵਿੰਦਰ ਸਿੰਘ ਜਾਤੀਵਾਲ ਤੇ ਸੀਨੀਅਰ ਪੱਤਰਕਾਰ ਤੇ ਲੇਖਕ ਗੁਰਨਾਮ ਸਿੰਘ ਅਕੀਦਾ ਦੇ ਮੁੱਖ ਕੋਆਰਡੀਨੇਸ਼ਨ ਵਿਚ ਪੰਜਾਬ ਭਰ ਵਿਚ ਸੈਮੀਨਾਰ ਕਰਾਏ ਜਾ ਰਹੇ ਹਨ, ਜਿਸ ਤਹਿਤ ਪਹਿਲਾ ਸੈਮੀਨਾਰ ਲੁਧਿਆਣਾ ਵਿਖੇ ਹੋਇਆ ਜਦ ਕਿ ਦੂਜਾ ਸੈਮੀਨਾਰ ਜਲੰਧਰ ਵਿਖੇ 5 ਅਪਰੈਲ ਨੂੰ ਹੋ ਰਿਹਾ ਹੈ, ਜਦ ਕਿ ਤੀਜਾ ਸੈਮੀਨਾਰ ਜ਼ਿਲ੍ਹਾ ਪਟਿਆਲਾ ਦੀ ਸਬ ਡਵੀਜ਼ਨ ਨਾਭਾ ਵਿਚ 24 ਮਈ ਨੂੰ ਕਰਵਾਇਆ ਜਾ ਰਿਹਾ ਹੈ, ਇਸੇ ਤਰ੍ਹਾਂ ਇਹ ਸੈਮੀਨਾਰ ਚੰਡੀਗੜ੍ਹ, ਮੋਹਾਲੀ, ਰੋਪੜ, ਸੰਗਰੂਰ, ਰਾਜਪੁਰਾ, ਬਠਿੰਡਾ, ਮੋਗਾ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੁਕਤਸਰ, ਫ਼ਰੀਦਕੋਟ, ਇਸੇ ਤਰ੍ਹਾਂ ਨਵੰਬਰ ਵਿਚ ਦੋ ਦਿਨਾਂ ਕਾਨਫ਼ਰੰਸ ਪਟਿਆਲਾ ਵਿਖੇ ਹੋਵੇਗੀ, ਇਨ੍ਹਾਂ ਸੈਮੀਨਾਰਾਂ ਵਿਚ ਖੋਜ ਭਰਪੂਰ ਪਰਚੇ ਪੜ੍ਹੇ ਜਾ ਰਹੇ ਹਨ, ਜਿਵੇਂ ਕਿ ਜਲੰਧਰ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਵੱਖ ਵੱਖ ਪਹਿਲੂਆਂ ਤੇ ਖੋਜ ਕਰਨ ਵਾਲੇ ਰੂਪ ਲਾਲ ਰੂਪ, ਇਸੇ ਤਰ੍ਹਾਂ ਦੀ ਖੋਜ ਕਰਨ ਵਾਲੇ ਡਾ. ਸ਼ੀਤਲ ਸਿੰਘ, ਪੇਪਰ ਪੜ੍ਹਨਗੇ ਜਦ ਕਿ ਇੱਥੇ ਕੁੰਜੀਵਤ ਭਾਸ਼ਣ ਸ੍ਰੀ ਗੁਰੂ ਰਵਿਦਾਸ ਜੀ ਤੇ ਖੋਜ ਕਰਨ ਵਾਲੇ ਡਾ. ਗੁਰਮੀਤ ਕੱਲਰਮਾਜਰੀ ਦੇਣਗੇ। ਜ਼ਿਕਰਯੋਗ ਹੈ ਕਿ ਇੱਥੇ ਪ੍ਰੋ. ਲਾਲ ਬਹਾਦਰ ਭਾਟੀਆ  ਵੀ ਖੋਜ ਭਰਪੂਰ ਪੇਪਰ ਪੜ੍ਹਨਗੇ। ਇਸ ਸੈਮੀਨਾਰ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਜਾਤੀਵਾਲ ਕਰਨਗੇ ਜਦ ਕਿ ਮੁੱਖ ਮਹਿਮਾਨ ਉੱਘੇ ਗੀਤਕਾਰ ਮਦਨ ਜਲੰਧਰੀ ਹੋਣਗੇ। ਇਸ ਵੇਲੇ ਦੋ ਕਿਤਾਬਾਂ ਸ੍ਰੀ ਗੁਰੂ ਰਵਿਦਾਸ ਜੀ ਤੇ ਅਤੇ ਆਦਿ ਧਰਮ ਦੇ ਮੋਢੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਤੇ ਰਿਲੀਜ਼ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *