The Hind Canadian Times

A Multilingual International Magazine

The Hind Canadian Times

A Multilingual International Magazine

Iqbal Singh PurhainNoor Ilahi

ਕਵੀ ਇਕਬਾਲ ਸਿੰਘ ਪੁੜੈਣ ਦੀ ਰਚਨਾ – ” ਨੂਰ ਇਲਾਹੀ “

  ” ਨੂਰ ਇਲਾਹੀ “

ਨੂਰ ਇਲਾਹੀ  ਨੂਰ ਵਰਸਾ ਦੇ।

ਅੰਧਕਾਰ ਵਿੱਚ ਦੀਪ ਜਗਾ ਦੇ।

ਕੱਲਰ ਭੂਮੀ  ਤੇ ਫੁੱਲ ਉਗਾ ਦੇ।

ਪੰਜ ਚੋਰਾਂ ਤੋਂ ਨਿਜ਼ਾਤ ਦੁਆ ਦੇ।

ਨੂਰ  ਇਲਾਹੀ ਨੂਰ ਵਰਸਾ ਦੇ।

ਭੁੱਲੇ ਨੂੰ  ਦਾਤਾ ਮਾਰਗ ਪਾ ਦੇ।

ਸੁੱਤੇ  ਮਨਾਂ ਨੂੰ ਦਾਤਾ ਜਗਾ ਦੇ।

ਸਬਰ  ਸੰਤੋਖ ਦੇ ਰਾਹ ਪਾ ਦੇ।

ਬੰਦਗੀ ਦੀ ਦਾਤ ਝੋਲੀ ਪਾ ਦੇ।

ਨੂਰ ਇਲਾਹੀ ਨੂਰ ਵਰਸਾ ਦੇ।

ਦੁਬਿਧਾ ਤੋਂ  ਖਹਿੜਾ ਛੁਡਾ ਦੇ।

ਹਉਮੈ ਅਹੰਕਾਰ  ਖੂੰਜੇ ਲਾ ਦੇ।

ਨਿੰਦਾ ਚੁਗਲੀ ਤੋਬਾ ਕਰਾ ਦੇ।

ਕ੍ਰੋਧ ਨੂੰ ਸੂਰਬੀਰਤਾ ਬਣਾ ਦੇ।

ਨੂਰ ਇਲਾਹੀ ਨੂਰ ਵਰਸਾ ਦੇ।

ਲੋਭ ਸੁਆਨ ਨੂੰ ਦੂਰ ਭਜਾ ਦੇ।

ਮੋਹ ਵਿੱਚ ਡੁੱਬੇ ਬਾਂਹ ਫੜਾ ਦੇ।

ਕਾਮ ਸੰਜਮ ਸ਼ਕਤੀ ਬਣਾ ਦੇ।

ਤਮੋ  ਗੁਣਾਂ ਨੂੰ ਲਾਂਬੂ ਲਗਾ ਦੇ।

ਨੂਰ ਇਲਾਹੀ ਨੂਰ ਵਰਸਾ ਦੇ।

ਨਾਮ ਜਪੋ ਦੀ ਜਾਚ ਸਿਖਾ ਦੇ।

ਕਿਰਤ ਕਰਨ ਦੀ ਸੋਝੀ ਪਾ ਦੇ।

ਵੰਡ ਛਕਣ ਦਾ ਵੱਲ ਸਿਖਾ ਦੇ।

ਨਿਸ਼ਕਾਮ  ਸੇਵਾ ਝੋਲ਼ੀ ਪਾ ਦੇ।

ਨੂਰ ਇਲਾਹੀ ਨੂਰ ਵਰਸਾ ਦੇ।

ਅਵਗੁਣ ਮੇਰੇ ਭੁੱਲ ਬਖ਼ਸ਼ਾ ਦੇ।

ਨਾਮ ਬਾਣੀ ਦਾ ਮੇਲ ਕਰਾ ਦੇ।

ਨੀਚ  ਨੂੰ ਚਰਨਾਂ ਸੰਗ ਲਾ ਦੇ।

ਇਕਬਾਲ ਚਰਨਧੂੜ ਬਣਾ ਦੇ।

ਨੂਰ ਇਲਾਹੀ  ਨੂਰ ਵਰਸਾ ਦੇ।

ਇਕਬਾਲ ਸਿੰਘ ਪੁੜੈਣ

Leave a Reply

Your email address will not be published. Required fields are marked *