The Hind Canadian Times

A Multilingual International Magazine

The Hind Canadian Times

A Multilingual International Magazine

Books releasedCharan Singh sa samucha sahithardam mannKendri Punjabi Lekhak Sabha North AmericaSilsileThe Hind Canadian Timesthehindcanadiantimes

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਚਰਨ ਸਿੰਘ ਦੀਆਂ ਦੋ ਪੁਸਤਕਾਂ ਰਿਲੀਜ਼

ਸਭਾ ਦੇ ਬਾਨੀ ਤਾਰਾ ਸਿੰਘ ਹੇਅਰ ਅਤੇ ਗਿੱਲ ਮੋਰਾਂਵਾਲੀ ਨੂੰ ਸਮਰਪਿਤ ਸਮਾਗਮ

ਸਰੀ,  (ਹਰਦਮ ਮਾਨ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਸਭਾ ਦੇ ਸਾਬਕਾ ਪ੍ਰਧਾਨ ਚਰਨ ਸਿੰਘ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ‘ਚਰਨ ਸਿੰਘ ਦਾ ਸਮੁੱਚਾ ਸਾਹਿਤ’ ਤੇ ‘ਸਿਲਸਿਲੇ’ ਰਿਲੀਜ਼ ਕਰਨ ਲਈ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ,  ਚਰਨ ਸਿੰਘ ਅਤੇ ਬਿੱਕਰ ਸਿੰਘ ਖੋਸਾ ਨੇ ਕੀਤੀ। ਇਹ ਸਮਾਗਮ ਕੈਨੇਡਾ ਦੇ ਸ਼ਹੀਦਾਂ ਲਈ ‘ਯਾਦਗਾਰੀ ਦਿਵਸ’ ਨੂੰ ਸਮਰਪਿਤ ਰਿਹਾ। ਸਭਾ ਦੇ  ਬਾਨੀ ਤਾਰਾ ਸਿੰਘ ਹੇਅਰ ਅਤੇ ਮਰਹੂਮ ਸ਼ਾਇਰ ਗਿੱਲਮੋਰਾਂ ਵਾਲੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਗਿਆ।

ਰਿਲੀਜ਼ ਕੀਤੀ ਗਈ ਪੁਸਤਕ ‘ਚਰਨ ਸਿੰਘ ਦਾ ਸਮੁੱਚਾ ਸਾਹਿਤ’ ਉੱਪਰ ਇਤਿਹਾਸਕਾਰ ਪ੍ਰੋ: ਕਸ਼ਮੀਰਾ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ‘ਸਿਲਸਿਲੇ’ ਨਾਵਲ ਉੱਪਰ ਪ੍ਰਿਤਪਾਲ ਗਿੱਲ, ਇੰਦਰਜੀਤ ਸਿੰਘ ਧਾਮੀ ਅਤੇ ਡਾ. ਦਵਿੰਦਰ ਕੌਰ ਨੇ ਪਰਚੇ ਪੜ੍ਹੇ। ਚਰਨ ਸਿੰਘ ਨੇ ਆਪਣੀਆਂ ਦੋਹਾਂ ਪੁਸਤਕਾਂ ਬਾਰੇ ਸੰਖੇਪ ਵਿਚ ਜਾਣਕਾਰੀ ਸਾਂਝੀ ਕੀਤੀ। ਸੁਰਜੀਤ ਸਿੰਘ ਮਾਧੋਪੁਰੀ, ਸੁਰਜੀਤ ਸਿੰਘ ਬਾਠ, ਦਰਸ਼ਨ ਸੰਘਾ, ਡਾ. ਪ੍ਰਿਥੀਪਾਲ ਸਿੰਘ ਸੋਹੀ, ਗੁਰਮੀਤ ਸਿੰਘ ਸਿੱਧੂ, ਅਮਰੀਕ ਪਲਾਹੀ ਅਤੇ ਨਰਿੰਦਰ ਪੰਨੂ ਨੇ ਵੀ ਪੁਸਤਕਾਂ ਉੱਪਰ ਚਰਚਾ ਕੀਤੀ। ਸਭਾ ਵੱਲੋਂ ਚਰਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ।  

ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਮੌਕੇ ਕਵਿਤਾਵਾਂ, ਵਿਚਾਰਾਂ ਨਾਲ ਉਹਨਾਂ ਦੀ ਖੋਜ ਅਤੇ ਫ਼ਲਸਫ਼ੇ ਦੀ ਚਰਚਾ ਕੀਤੀ ਗਈ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਲੇਲ੍ਹ, ਦਵਿੰਦਰ ਕੌਰ ਜੌਹਲ, ਹਰਚੰਦ ਸਿੰਘ ਬਾਗੜੀ, ਚਮਕੌਰ ਸਿੰਘ ਸੇਖੋਂ, ਬੇਅੰਤ ਸਿੰਘ ਢਿੱਲੋਂ, ਹਰਪਾਲ ਸਿੰਘ ਬਰਾੜ, ਹਰਚੰਦ ਸਿੰਘ ਗਿੱਲ, ਮਨਜੀਤ ਸਿੰਘ ਮੱਲ੍ਹਾ, ਖੁਸ਼ਹਾਲ ਸਿੰਘ ਗਲੋਟੀ, ਪਰਮਿੰਦਰ ਕੌਰ ਬਾਗੜੀ, ਅਰਜਨ ਸਿੰਘ ਧੰਜੂ, ਵੀਤ ਬਾਦਸ਼ਾਹਪੁਰੀ, ਗੁਰਮੁਖ ਸਿੰਘ ਮੋਰਿੰਡਾ, ਜਿਲੇ ਸਿੰਘ, ਕੁਲਦੀਪ ਸਿੰਘ ਜਗਪਾਲ, ਬਲਜੀਤ ਸਿੰਘ ਗਿੱਲ ਅਤੇ ਗੁਰਚਰਨ ਸਿੰਘ ਬਰਾੜ  ਨੇ ਸ਼ਿਰਕਤ ਕੀਤੀ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ।

ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Leave a Reply

Your email address will not be published. Required fields are marked *