The Hind Canadian Times

A Multilingual International Magazine

The Hind Canadian Times

A Multilingual International Magazine

Balwinder BulletBol Mitti Diya BaviaLok Man PunjabRanveer RanaThe Hind Canadsian Times

ਬਲਵਿੰਦਰ ਬੁੱਲਟ ਦੇ ਨਾਟਕ ‘ਬੋਲ ਮਿੱਟੀ ਦੇ ਬਾਵਿਆ’ ਦੀ ਸੰਗਰੂਰ ਦੇ ਡੀ.ਸੀ. ਕੰਪਲੈਕਸ ਆਡੀਟੋਰੀਅਮ ਵਿੱਚ ਪੇਸ਼ਕਾਰੀ


ਨਾਟਕ “ਬੋਲ ਮਿੱਟੀ ਦੇ ਬਾਵਿਆ” ਨੂੰ ਪੇਸ਼ ਕਰਦੇ ਹੋਏ ਕਲਾਕਾਰ 

ਸੰਗਰੂਰ, 07 Jan 2025 (The Hind Canadian Times) : ਲੋਕ ਮਨ ਪੰਜਾਬ ਦੀ ਟੀਮ ਵੱਲੋਂ ਪ੍ਰਸਿੱਧ ਅਦਾਕਾਰ ਡਾਇਰੈਕਟਰ ਤੇ ਲੇਖਕ ਬਲਵਿੰਦਰ ਬੁੱਲਟ ਦਾ ਬਹੁਤ ਹੀ ਮਕਬੂਲ ਨਾਟਕ ‘ਬੋਲ ਮਿੱਟੀ ਦੇ ਬਾਵਿਆ’ ਸੰਗਰੂਰ ਦੇ ਡੀ.ਸੀ. ਕੰਪਲੈਕਸ ਆਡੀਟੋਰੀਅਮ ਵਿੱਚ ਖੇਡਿਆ ਗਿਆ। ਲੋਕ ਮਨ ਪੰਜਾਬ ਦੀ ਟੀਮ ਵੱਲੋਂ ਗੁਰਪ੍ਰੀਤ ਸਮਰਾ ਤੇ ਮਨਜ਼ੂਰ ਅਹਿਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਵੱਲੋਂ ਇਸ ਨਾਟਕ ਦੀ ਬਹੁਤ ਹੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਸਿੱਧ ਅਦਾਕਾਰ ਰਾਣਾ ਰਣਬੀਰ ਜੀ ਵੀ ਪਹੁੰਚੇ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰਦਾਰ ਕੇਵਲ ਸਿੰਘ ਜਲਾਨ (ਮੈਨੇਜਿੰਗ ਡਾਇਰੈਕਟਰ ਕੇ ਟੀ ਰੋਇਲ) ਸਨ। ਇਸ ਮੌਕੇ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ (ਚੇਅਰਮੈਨ ਭਾਈ ਗੁਰਦਾਸ) ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਪਹੁੰਚਣ ਵਾਲੀਆਂ ਸ਼ਖਸ਼ੀਅਤਾਂ ਵਿੱਚ ਪ੍ਰਮੁੱਖ ਤੌਰ ਤੇ ਕਮਾਂਡੈਂਟ ਰਸ਼ਪਾਲ ਸਿੰਘ, ਬਾਬਾ ਬੇਲੀ, ਪ੍ਰੀਤ ਸੰਘਰੇੜੀ, ਜਗਦੀਪ ਵੜਿੰਗ ਆਦਿ ਸਨ। ਸਟੇਜ ਸਕੱਤਰ ਦੀ ਜਿੰਮੇਵਾਰੀ ਅਮਨਦੀਪ ਕੌਰ ਬਾਠ ਨੇ ਬਖੂਬੀ ਢੰਗ ਨਾਲ ਨਿਭਾਈ। ਇਸ ਲਾਈਵ ਸ਼ੋ ਨੂੰ ਸਫਲ ਬਣਾਉਣ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਦੇ ਵਿੱਚ ਡਾਕਟਰ ਸ਼ਾਹਿਦ ਪਰਵੇਜ਼, ਸ਼ਿਆਮਾ ਅਤਰਜ, ਪ੍ਰੀਤ ਆਰਕੀਟੈਕਚਰ ਹਬ, ਧੂਰੀ ਕਾਰ ਬਾਜ਼ਾਰ ਆਦਿ ਸਨ। ਅੰਤ ਵਿੱਚ ਸਹਿਯੋਗ ਦੇਣ ਵਾਲੀਆਂ ਹਸਤੀਆਂ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ।

Leave a Reply

Your email address will not be published. Required fields are marked *