,

ਸੁੱਖਪ੍ਰੀਤ ਕੌਰ ਖਹਿਰਾ ਦੀ ਰਚਨਾ -ਕੁਝ ਪਲਾਂ ਦਾ ਸਾਥ

  ਕੁਝ ਪਲਾਂ ਦਾ ਸਾਥ ਵਕਤ ਮਿਲਿਆ ਤਾਂ ਪੜ੍ਹ ਕੇ ਜਾਵੀ ਪੜ੍ਹ ਕੇ ਜਾਵੀਂ ਚੰਨਾ ਮੇਰਿਆ ਇੱਕ ਕਹਾਣੀ ਅਧੂਰੀ ਜਿਹੀ ਕੁਝ ਪਲਾਂ ਦੇ ਤੇਰੇ ਮੇਰੇ ਸਾਥ ਦੀ… ਹੰਝੂਆਂ ਦੇ ਨਾਲ ਪਰੋਰ ਕੇ ਲਿਖੀ ਮੈ, ਲਿਖੀ ਕਹਾਣੀ ਮੈਂ ਮਾਹੀਆਂ ਤੇਰੀ ਖੁਸ਼ੀ ਬਿਖਰੇ ਹੋਏ ਮੇਰੇ ਇੱਕਲੇ-ਇੱਕਲੇ ਜਜ਼ਬਾਤ ਦੀ…. ਆਜਾ ਬਹਿ ਕੋਲ ਵੇ ਮੇਰੇ ਤੂੰ  ਦੱਸਾਂ ਤੈਨੂੰ ਖਬਰ…

 


ਕੁਝ ਪਲਾਂ ਦਾ ਸਾਥ

ਵਕਤ ਮਿਲਿਆ ਤਾਂ ਪੜ੍ਹ ਕੇ ਜਾਵੀ
ਪੜ੍ਹ ਕੇ ਜਾਵੀਂ ਚੰਨਾ ਮੇਰਿਆ
ਇੱਕ ਕਹਾਣੀ ਅਧੂਰੀ ਜਿਹੀ
ਕੁਝ ਪਲਾਂ ਦੇ ਤੇਰੇ ਮੇਰੇ ਸਾਥ ਦੀ…
ਹੰਝੂਆਂ ਦੇ ਨਾਲ ਪਰੋਰ ਕੇ ਲਿਖੀ ਮੈ,
ਲਿਖੀ ਕਹਾਣੀ ਮੈਂ ਮਾਹੀਆਂ
ਤੇਰੀ ਖੁਸ਼ੀ ਬਿਖਰੇ ਹੋਏ ਮੇਰੇ
ਇੱਕਲੇ-ਇੱਕਲੇ ਜਜ਼ਬਾਤ ਦੀ….
ਆਜਾ ਬਹਿ ਕੋਲ ਵੇ ਮੇਰੇ ਤੂੰ 
ਦੱਸਾਂ ਤੈਨੂੰ ਖਬਰ ਪਲ-ਪਲ ਦੀ
ਤੇਰੇ ਨਾਲ ਗੁਜਾਰੇ ਵਕਤ ਤੇ ਤੇਰੇ
ਬਾਝੋਂ ਬੀਤੀ ਮੇਰੀ ਹਰ ਪ੍ਰਭਾਤ ਦੀ….
ਸੁਣ ਕੇ ਰੋ ਨਾ ਮਾਹੀਆ ਮੇਰਿਆ 
ਹਲੇ ਤੀਕਰ ਮੈਂ ਸਾਂਭੀ ਬੈਠੀ ਆ ਵੇ
ਸਾਂਭੀ ਹੋਈ “ਸੁੱਖ” ਕਮਲੀ ਨੇ ਤੇਰੀ
ਦਿੱਤੀ ਅੱਥਰੂਆਂ ਦੀ ਸੌਗਾਤ ਵੀ…..
ਵਕਤ ਮਿਲਿਆ ਤਾਂ ਪੜ੍ਹ ਕੇ ਜਾਵੀ
ਪੜ੍ਹ ਕੇ ਜਾਵੀਂ ਚੰਨਾ ਮੇਰਿਆ
ਇੱਕ ਕਹਾਣੀ ਅਧੂਰੀ ਜਿਹੀ
ਕੁਝ ਪਲਾਂ ਦੇ ਤੇਰੇ ਮੇਰੇ ਸਾਥ ਦੀ…
ਸੁੱਖਪ੍ਰੀਤ ਕੌਰ ਖਹਿਰਾ

The Hind Canadian Times

Leave a Reply

Your email address will not be published. Required fields are marked *

You May Have Missed