ਯੂਰਪ ਦੀ ਪ੍ਰਸਿੱਧ ਸਾਹਿਤਕ ਸੰਸਥਾ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਦੁਸਹਿਰਾ, ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।
ਚੜ੍ਹਦੇ, ਲਹਿੰਦੇ ਤੇ ਪ੍ਰਵਾਸੀ ਪੰਜਾਬੀ ਲੇਖਕਾਂ ਨੇ ਭਰੀ ਹਾਜ਼ਰੀ
The Hind Canadian Times Editorial Desk –
Italy : ਪਿਛਲੇ ਦਿਨੀਂ ਯੂਰਪ ਦੀ ਪ੍ਰਸਿੱਧ ਸਾਹਿਤਕ ਸੰਸਥਾ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਦੁਸਹਿਰਾ, ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਵੀਆਂ ਸਮੇਤ ਫਰਾਂਸ, ਇਟਲੀ ਅਤੇ ਯੂ ਕੇ ਦੇ ਕਲਮਕਾਰਾਂ ਨੇ ਭਾਗ ਲਿਆ। ਸਭਾ ਦੇ ਪ੍ਰਧਾਨ ਮੇਜਰ ਸਿੰਘ ਖੱਖ ਦੀ ਅਗਵਾਈ ਵਿੱਚ ਹੋਏ ਕਵੀ ਦਰਬਾਰ ਵਿੱਚ ਬਲਵਿੰਦਰ ਸਿੰਘ ਚਾਹਲ ਯੂ ਕੇ, ਮੁਮਤਾਜ ਮਲਿਕ ਫਰਾਂਸ, ਰਜ਼ਾਕ ਸ਼ਾਹਿਦ ਲਹਿੰਦੇ ਪੰਜਾਬ ਵਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ।ਸ਼ਾਮਲ ਬੁਲਾਰਿਆਂ ਨੇ ਆਪਣੀਆਂ ਰਚਨਾਵਾਂ ਦੇ ਨਾਲ ਵਿਚਾਰ ਸਾਂਝੇ ਕਰਦਿਆਂ ਇਹਨਾਂ ਤਿਉਹਾਰਾਂ ਦੇ ਮਹੱਤਵ ਨੂੰ ਇਤਿਹਾਸਕ ਅਤੇ ਅਜੋਕੇ ਪੱਖ ਤੋਂ ਵੀ ਸਰੋਤਿਆਂ ਨਾਲ ਸਾਂਝਾ ਕੀਤਾ। ਕਵੀ ਦਰਬਾਰ ਵਿੱਚ ਸ਼ਾਮਿਲ ਹੋਰ ਕਲਮਕਾਰਾਂ ਵਿੱਚ ਪ੍ਰੋ ਜਸਪਾਲ ਸਿੰਘ, ਪ੍ਰੇਮ ਪਾਲ ਸਿੰਘ ਇਟਲੀ , ਨਰਿੰਦਰ ਸਿੰਘ ਪੰਨੂ , ਮਨਦੀਪ ਕੌਰ ਪੰਨੂ , ਜਗਤਾਰ ਸਿੰਘ ਇਟਲੀ, ਆਰਤੀ ਬਕਸ਼ੀ ਆਰੂ, ਭਿੰਦਰਜੀਤ ਕੌਰ ਇਟਲੀ, ਜਸਵਿੰਦਰ ਕੌਰ ਮਿੰਟੂ, ਜਗਰੂਪ ਸਿੰਘ ਇਟਲੀ ਅਤੇ ਡਾ ਕੇਸਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਇਹਨਾਂ ਤਿਉਹਾਰਾਂ ਨਾਲ ਸਬੰਧਤ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਇਸ ਸਾਹਿਤਕ ਸਮਾਗਮ ਦਾ ਸੰਚਾਲਨ ਸਭਾ ਦੇ ਮੁੱਖ ਸਲਾਹਕਾਰ ਦਲਜਿੰਦਰ ਸਿੰਘ ਰਹਿਲ ਅਤੇ ਜਸਵਿੰਦਰ ਕੌਰ ਮਿੰਟੂ ਦੁਆਰਾ ਕੀਤਾ ਗਿਆ। ਅੰਤ ਵਿੱਚ ਪ੍ਰੋ ਜਸਪਾਲ ਸਿੰਘ ਵਲੋਂ ਸ਼ਾਮਿਲ ਸਾਰੇ ਕਲਮਕਾਰਾਂ ਦਾ ਧੰਨਵਾਦ ਕਰਦਿਆਂ ਸਭਾ ਨੂੰ ਅਜਿਹੇ ਉਪਰਾਲੇ ਨਿਰੰਤਰ ਜਾਰੀ ਰੱਖਣ ਲਈ ਵਧਾਈ ਵੀ ਦਿੱਤੀ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk : thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved