ਕਹਾਣੀਕਾਰ ਸੁਖਜੀਤ ਯਾਦਗਾਰੀ ਸਾਹਿਤਿਕ ਸਮਾਗਮ ਬਰਮਿੰਘਮ ਵਿਖੇ 14 ਨਵੰਬਰ 2026 ਨੂੰ ਉਲੀਕਿਆ ਗਿਆ ਹੈ।
ਕਹਾਣੀਕਾਰ ਅਜਮੇਰ ਸਿੱਧੂ ਅਤੇ ਬਰਤਾਨੀਆ ਦੇ ਉੱਘੇ ਲੇਖਕ ਹੋਣਗੇ ਸ਼ਾਮਿਲ , ਜਸਵਿੰਦਰ ਰੱਤੀਆਂ ਅਤੇ ਰੂਪ ਢਿੱਲੋਂ ਦੇ ਕਹਾਣੀ ਸੰਗ੍ਰਹਿ ਕੀਤੇ ਜਾਣਗੇ ਲੋਕ ਅਰਪਣ
The Hind Canadian Times : Daljinder Rahel (ITALY) –
ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਦੂਜਾ ਕਹਾਣੀਕਾਰ ਸੁਖਜੀਤ ਯਾਦਗਾਰੀ ਸਾਹਿਤਿਕ ਸਮਾਗਮ ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਬਰਮਿੰਘਮ ਵਿੱਚ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਵਿਖੇ ਆਉਣ ਵਾਲੀ 14 ਨਵੰਬਰ 2026 ਦਿਨ ਸ਼ਨਿਚਰਵਾਰ ਨੂੰ ਉਲੀਕਿਆ ਗਿਆ ਹੈ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਖਾਸ ਤੌਰ ‘ਤੇ ਸ਼ਾਮਲ ਹੋਣਗੇ। ਇਸ ਸਮਾਗਮ ਵਿੱਚ ਬਰਤਾਨੀਆ ਦੇ ਉੱਘੇ ਨਾਵਲਕਾਰ ਜਸਵਿੰਦਰ ਰੱਤੀਆਂ ਦਾ ਕਹਾਣੀ ਸੰਗ੍ਰਹਿ “ਲੱਕੜ ਦੇ ਸਿਰ” ਅਤੇ ਬਰਤਾਨਵੀ ਜੰਮਪਲ ਪੰਜਾਬੀ ਲੇਖਕ ਰੂਪ ਢਿੱਲੋਂ ਦਾ ਕਹਾਣੀ ਸੰਗ੍ਰਹਿ “ਖ਼ਤ” ਲੋਕ ਅਰਪਣ ਕੀਤੇ ਜਾਣਗੇ। ਜਿਹਨਾਂ ਬਾਰੇ ਬਲਵਿੰਦਰ ਸਿੰਘ ਚਾਹਲ ਅਤੇ ਕੁਲਵੰਤ ਕੌਰ ਢਿੱਲੋਂ ਵੱਲੋਂ ਸਮੀਖਿਆ ਪਰਚੇ ਪੇਸ਼ ਕੀਤੇ ਜਾਣਗੇ।

ਇਸ ਸਮਾਗਮ ਵਿੱਚ ਬਰਤਾਨੀਆ ਦੇ ਪੰਜਾਬੀ ਲੇਖਕ, ਵਿਦਵਾਨ ਅਤੇ ਵੱਖ ਵੱਖ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਸਖਸ਼ੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ। ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਅਹੁਦੇਦਾਰਾਂ ਵੱਲੋਂ ਇਸ ਖ਼ਬਰ ਅਤੇ ਉਪਰਾਲੇ ਨੂੰ ਸਾਂਝੇ ਕਰਦਿਆਂ ਉਮੀਦ ਪਰਗਟਾਈ ਜਾ ਰਹੀ ਹੈ ਕਿ ਅਜਿਹੇ ਸਮਾਗਮ ਯੂਰਪੀ ਪੰਜਾਬੀ ਸਾਹਿਤ ਖਾਸ ਕਰ ਯੂਰਪੀ ਪੰਜਾਬੀ ਕਹਾਣੀ ਨੂੰ ਹੋਰ ਵੀ ਸਮਰੱਥ ਕਰਦੇ ਦਸ਼ਾ – ਦਿਸ਼ਾ ਪ੍ਰਦਾਨ ਕਰਨਗੇ। ਜ਼ਿਕਰਯੋਗ ਹੈ ਕਿ ਸੰਸਥਾ ਵਲੋਂ ਪਿਛਲੇ ਸਾਲ ਵੀ ਸੁਖਜੀਤ ਯਾਦਗਾਰੀ ਕਹਾਣੀ ਸਮਾਰੋਹ ਫਰੈਂਕਫਰਟ ਜਰਮਨੀ ਵਿੱਖੇ ਕਰਵਾਇਆ ਗਿਆ ਸੀ ਜਿਸ ਵਿੱਚ ਯੂਰਪ ਵੱਸਦੇ ਲਹਿੰਦੇ ਤੇ ਚੜ੍ਹਦੇ ਪੰਜਾਬੀ ਲੇਖਕਾਂ ਸਮੇਤ ਪ੍ਰਸਿੱਧ ਲੇਖਕ ਬਲਦੇਵ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਨ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved