ਜਗਤ ਪੰਜਾਬੀ ਸਭਾ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ਮਹੀਨਾਵਾਰ ਕਵੀ ਦਰਬਾਰ ਆਪਣੇ ਦਫ਼ਤਰ, 134 ਕੇਨੇਡੀ ਰੋਡ ਸਾਊਥ, ਬਰੈਂਪਟਨ ਵਿਖੇ ਸਫਲਤਾਪੂਰਵਕ ਕਰਵਾਇਆ ਗਿਆ।
ਡਾ. ਚਰਨਜੀਤ ਕੌਰ ਢਿੱਲੋਂ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ; ਹਰਜੀਤ ਭੰਮਰਾ ਅਤੇ ਭੁਪਿੰਦਰ ਸਿੰਘ ਭੋਡੇ ਦਾ ਸਨਮਾਨ
By – Raminder Walia (Brampton)
ਬਰੈਂਪਟਨ, 1 ਨਵੰਬਰ 2026: ਜਗਤ ਪੰਜਾਬੀ ਸਭਾ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ਮਹੀਨਾਵਾਰ ਕਵੀ ਦਰਬਾਰ ਆਪਣੇ ਦਫ਼ਤਰ, 134 ਕੇਨੇਡੀ ਰੋਡ ਸਾਊਥ, ਬਰੈਂਪਟਨ ਵਿਖੇ ਸਫਲਤਾਪੂਰਵਕ ਕਰਵਾਇਆ ਗਿਆ। ਸਭਾ ਵੱਲੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਕਰਵਾਏ ਜਾਂਦੇ ਇਸ ਸਾਹਿਤਕ ਸਮਾਗਮ ਵਿੱਚ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਸਮਾਗਮ ਦੇ ਮੁੱਖ ਮਹਿਮਾਨ ਡਾ. ਚਰਨਜੀਤ ਕੌਰ ਢਿੱਲੋਂ ਨੇ ਰਿਬਨ ਕੱਟ ਕੇ ਕਵੀ ਦਰਬਾਰ ਦਾ ਉਦਘਾਟਨ ਕੀਤਾ। ਰਿਬਨ ਕਟਾਉਣ ਦੀ ਰਸਮ ਪੱਬਪਾ ਦੇ ਪ੍ਰਧਾਨ ਡਾ. ਰਮਨੀ ਬਤਰਾ, ਬਲਵਿੰਦਰ ਕੌਰ ਚੱਠਾ, ਕੁਲਦੀਪ ਝੁਨ ਅਤੇ ਰੁਪਿੰਦਰ ਕੌਰ ਸੰਧੂ ਨੇ ਕਰਵਾਈ।
ਇਸ ਮੌਕੇ ਸੰਤੋਖ ਸਿੰਘ ਸੰਧੂ ਨੇ ਪੰਜਾਬ ਦਿਵਸ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਸੀ। ਸਰਦੂਲ ਸਿੰਘ ਥਿਆੜਾ ਨੇ ਹਾਜ਼ਰੀਨ ਲਈ ਪੰਜਾਬ ਨਾਲ ਸਬੰਧਤ ਪ੍ਰਸ਼ਨਾਂ ਦੇ ਲਿਖਤੀ ਜਵਾਬ ਦੇਣ ਦੀ ਪ੍ਰਤੀਯੋਗਤਾ ਕਰਵਾਈ। ਇਸ ਵਿੱਚ ਅੱਵਲ ਰਹਿਣ ਵਾਲੀ ਹਰਜੀਤ ਭੰਮਰਾ ਨੂੰ ਪ੍ਰਬੰਧਕਾਂ ਵੱਲੋਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਕਵੀ ਦਰਬਾਰ ਦਾ ਸੰਚਾਲਨ ਜਸਪਾਲ ਸਿੰਘ ਦੇਸੂਵੀ ਨੇ ਸੁਚੱਜੇ ਢੰਗ ਨਾਲ ਕੀਤਾ। ਉਨ੍ਹਾਂ ਨੇ ਕਵੀਆਂ ਨੂੰ ਵਾਰੋ-ਵਾਰੀ ਮੰਚ ’ਤੇ ਸੱਦਾ ਦਿੱਤਾ। ਕਵੀਆਂ ਨੇ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਕਵਿਤਾਵਾਂ ਸੁਣਾ ਕੇ ਸਮਾਗਮ ਵਿੱਚ ਖ਼ੂਬ ਰੰਗ ਬੰਨ੍ਹਿਆ। ਸਵਰੀਨ ਢਿੱਲੋਂ ਨੇ ਆਪਣੀ ਕਵਿਤਾ ਪੇਸ਼ ਕੀਤੀ ਅਤੇ ਰਮਿੰਦਰ ਵਾਲੀਆ ਨੇ ਆਪਣੀਆਂ ਮਕਬੂਲ ਕਵਿਤਾਵਾਂ ਨਾਲ ਸਰੋਤਿਆਂ ਦੀ ਸਾਂਝ ਪਾਈ। ਬਿਨਾਂ ਭੂਮਿਕਾ ਤੋਂ ਤਰੰਨੁਮ ਵਿੱਚ ਨਜ਼ਮ ਸੁਣਾਉਣ ਲਈ ਭੁਪਿੰਦਰ ਸਿੰਘ ਭੋਡੇ ਅੱਵਲ ਰਹੇ, ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਡਾ. ਚਰਨਜੀਤ ਕੌਰ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਦਿਵਸ ਮਨਾਉਣ ਦੇ ਇਸ ਉਪਰਾਲੇ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਵੀਆਂ ਵੱਲੋਂ ਪੇਸ਼ ਕੀਤੀਆਂ ਪਾਏਦਾਰ ਅਤੇ ਅਰਥਪੂਰਨ ਕਵਿਤਾਵਾਂ ਦੀ ਸ਼ਲਾਘਾ ਕਰਦਿਆਂ ਸਾਰੇ ਕਵੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਸਭਾ ਦੇ ਆਉਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਗੁਰਚਰਨ ਸਿੰਘ ਲੁਧਿਆਣਾ ਦਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਹਰਜੀਤ ਕੌਰ , ਹਰਦੀਪ ਕੌਰ , ਹਰਜੀਤ ਕੌਰ ਬਮਰਾਹ , ਹਰਭਜਨ ਕੌਰ ਗਿੱਲ , ਗੁਰਦਾਸ ਸਿੰਘ ਥਬਾਲ , ਕਰਨਦੀਪ ਸਿੰਘ , ਅਮਰ ਭੁੱਲਰ , ਭੁਪਿੰਦਰ ਸਿੰਘ ਭੋਡੇ , ਰੂਬੀ ਕਰਤਾਰਪੁਰੀ ,ਐਡਵੋਕੇਟ ਗੁਰਮੇਲ ਸਿੰਘ ਢਿੱਲੋ , ਗੁਰਚਰਨ ਸਿੰਘ ਬਨਵੈਤ , ਸ . ਅਜਾਇਬ ਸਿੰਘ ਸੰਘਾ , ਮਕਸੂਦ ਚੌਧਰੀ , ਗੁਰਦਰਸ਼ਨ ਸਿੰਘ ਸੀਰਾ , ਪ੍ਰਭਜੋਤ ਸਿੰਘ ਰਾਠੌਰ , ਗੁਰਦੇਵ ਸਿੰਘ ਰੱਖੜਾ , ਤ੍ਰਿਲੋਕ ਸਿੰਘ ਕਾਹਲੋੰ, ਭੁਪਿੰਦਰ ਸਿੰਘ ਭੋਡੇ , ਪ੍ਰਿਤਪਾਲ ਸਿੰਘ ਸਚਦੇਵ , ਜਸਪਾਲ ਸਿੰਘ ਦੇਸੂਵੀ ਜੀ ਨੇ ਕਵੀ ਦਰਬਾਰ ਵਿੱਚ ਸ਼ਿਰਕਤ ਕਰਕੇ ਆਪਣੇ ਗੀਤ , ਗ਼ਜ਼ਲ ਤੇ ਕਵਿਤਾਵਾਂ ਨਾਲ ਆਪਣੀਆਂ ਖ਼ੂਬਸੂਰਤ ਰਚਨਾਵਾਂ ਨੂੰ ਬਹੁਤ ਹੀ ਪਿਆਰੇ ਅੰਦਾਜ਼ ਵਿੱਚ ਸੁਣਾ ਕੇ ਸੱਭਦੇ ਮਨਾਂ ਨੂੰ ਮੋਹ ਲਿਆ । ਸਰਪ੍ਰਸਤ ਰਾਮਿੰਦਰ ਵਾਲੀਆ ਨੇ ਸਾਰੇ ਕਵੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ।
ਅੰਤ ਵਿੱਚ ਡਾ. ਰਮਨੀ ਬਤਰਾ ਨੇ ਮੁੱਖ ਮਹਿਮਾਨ, ਕਵੀਆਂ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk : thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved