ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਹਰਕੀਰਤ ਕੌਰ ਚਹਿਲ ਦਾ ਨਵਾਂ ਨਾਵਲ ‘ਨਦੀ ਨਾਵ ਸੰਜੋਗੀ ਮੇਲੇ’, ਬਹੁਤ ਹੀ ਭਾਵਪੂਰਤ ਮਾਹੌਲ ਵਿੱਚ ਲੋਕ ਅਰਪਣ ਕੀਤਾ ਗਿਆ।
The Hind Canadian Times Editorial Desk –
ਲੁਧਿਆਣਾ 11 ਨਵੰਬਰ 2026
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਹਰਕੀਰਤ ਕੌਰ ਚਹਿਲ ਦਾ ਨਵਾਂ ਨਾਵਲ ‘ਨਦੀ ਨਾਵ ਸੰਜੋਗੀ ਮੇਲੇ’, ਬਹੁਤ ਹੀ ਭਾਵਪੂਰਤ ਮਾਹੌਲ ਵਿੱਚ ਲੋਕ ਅਰਪਣ ਕੀਤਾ ਗਿਆ।
ਇਹ ਸਿਰਫ਼ ਇੱਕ ਨਾਵਲ ਦਾ ਲੋਕ ਅਰਪਣ ਨਹੀਂ ਸੀ, ਸਗੋਂ ਸ਼ਬਦਾਂ, ਸੰਵੇਦਨਾਵਾਂ ਅਤੇ ਸਾਹਿਤਕ ਸਾਂਝ ਦਾ ਅਜਿਹਾ ਇਕੱਠ ਸੀ, ਜਿੱਥੇ ਨਦੀ ਦੇ ਵਹਾਅ ਨਾਲ ਇਤਿਹਾਸ, ਸੱਭਿਆਚਾਰ, ਮਨੁੱਖੀ ਰਿਸ਼ਤੇ ਅਤੇ ਵਿਛੜੀਆਂ ਧਰਤੀਆਂ ਦੀਆਂ ਅਣਕਹੀਆਂ ਕਹਾਣੀਆਂ ਵੀ ਵਹਿੰਦੀਆਂ ਮਹਿਸੂਸ ਹੋਈਆਂ।
ਸਮਾਗਮ ਵਿੱਚ ਵੈਟਨਰੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਹਰਵਿੰਦਰ ਸਿੰਘ ਧਾਲੀਵਾਲ, ਡੀਨ ਕਾਲਜ ਆਫ਼ ਵੈਟਨਰੀ ਸਾਇੰਸ ਡਾ. ਸਵਰਨ ਸਿੰਘ ਰੰਧਾਵਾ, ਡੀਨ ਕਾਲਜ ਆਫ਼ ਕਮਿਊਨਿਟੀ ਸਾਇੰਸ ਡਾ. ਕਿਰਨ ਬੈਂਸ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜਸਪਾਲ ਸਿੰਘ ਹੁੰਦਲ, ਡਾ. ਰਾਮ ਸਰਨ ਸੇਠੀ, ਉੱਘੇ ਉਦਯੋਗਪਤੀ ਗੁਰਦੀਪ ਸਿੰਘ ਮੁੰਡੀ ਤੋਂ ਇਲਾਵਾ ਡਾ. ਰਾਬਿੰਦਰ ਸਿੰਘ ਔਲਖ, ਡਾ. ਰਵਦੀਪ ਸਿੰਘ, ਡਾ. ਨਿਰਮਲ ਜੌੜਾ, ਡਾ. ਪ੍ਰੇਮ ਮਾਨ, ਡਾ ਕੁਲਦੀਪ ਚਹਿਲ ਕਹਾਣੀਕਾਰ ਜਤਿੰਦਰ ਹਾਂਸ, ਰਾਜਵਿੰਦਰ ਜਟਾਣਾ, ਡਾ. ਪੁਸ਼ਵਿੰਦਰ ਖੋਖਰ, ਪ੍ਰੋ ਸੁਰਿੰਦਰ ਜੈਪਾਲ, ਡਾ ਦੇਵਿੰਦਰ ਦਿਲਰੂਪ, ਸਰਘੀ ਬੜਿੰਗ, ਬੇਅੰਤ ਬਾਜਵਾ, ਦੀਪ ਜਗਦੀਪ, ਪਰਮਜੀਤ ਮਾਨ, ਅਲਫ਼ਾਜ਼, ਦਰਸ਼ਨ ਬੁੱਟਰ, ਪ੍ਰੋ ਪ੍ਰਭਜੋਤ ਕੌਰ ਧਾਲੀਵਾਲ, ਪ੍ਰੋ ਕੰਵਲਜੀਤ ਕੌਰ, ਪ੍ਰੋ ਲਖਵੀਰ ਧਾਲੀਵਾਲ, ਰਜਿੰਦਰਪਾਲ ਸਿੰਘ ਔਲਖ, ਗੁਲਜ਼ਾਰ ਪੰਧੇਰ, ਅਤੇ ਸਾਹਿਤਕ ਜਗਤ ਦੀਆਂ ਹੋਰ ਅਹਿਮ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਨੇ ਸਮਾਗਮ ਦੀ ਰੌਣਕ ਨੂੰ ਵਧਾਇਆ।
ਵੈਟਨਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਗਿੱਲ ਨੇ ਯੂਨੀਵਰਸਿਟੀ ਵਿੱਚ ਹੋਏ ਇਸ ਕਿਸਮ ਦੇ ਪਲੇਠੇ ਸਾਹਿਤਕ ਸਮਾਗਮ ਨੂੰ ਬੇਹੱਦ ਲਾਹੇਵੰਦ ਦੱਸਿਆ ਜੋ ਅਗਲੀ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦਾ ਚੰਗਾ ਉਪਰਾਲਾ ਹੈ।ਲੇਖਿਕਾ ਨੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਲਈ ਆਪਦੀਆਂ ਕਿਰਤਾਂ ਤੋਹਫ਼ੇ ਵਜੋਂ ਭੇਟ ਕੀਤੀਆਂ।
ਡਾ ਪ੍ਰੇਮ ਮਾਨ ਨੇ ਲੇਖਿਕਾ ਦੀ ਲਿਖਣ ਸ਼ੈਲੀ ਦੀ ਪ੍ਰਸ਼ੰਸਾ ਕਰਦਿਆਂ ਉਸ ਨੂੰ ਸ਼ਬਦਾਂ ਦੀ ਜਾਦੂਗਰਨੀ ਕਹਿ ਕੇ ਨਿਵਾਜਿਆ। ਨਾਵਲ ਬਾਰੇ ਡਾ. ਪੁਸ਼ਪਵਿੰਦਰ ਖੋਖਰ, ਪ੍ਰੋ. ਸੁਰਿੰਦਰ ਜੈਪਾਲ, ਡਾ. ਬਲਵੀਰ ਪੰਧੇਰ ਅਤੇ ਜਗਤਾਰ ਸ਼ੇਰਗਿੱਲ ਨੇ ਆਪਣੇ ਵਿਚਾਰ ਅਤੇ ਪਰਚੇ ਸਾਂਝੇ ਕੀਤੇ। ਲਹਿੰਦੇ ਪੰਜਾਬ ਅਤੇ ਰਾਵੀ ਦਰਿਆ ਦੇ ਆਲੇ-ਦੁਆਲੇ ਬੁਣੀ ਗਈ ਇਸ ਕਹਾਣੀ ਨੇ ਸਰਹੱਦਾਂ ਤੋਂ ਪਾਰ ਵੱਸਦੇ ਸਾਂਝੇ ਵਿਰਸੇ, ਮਿੱਟੀ ਦੀ ਮਹਿਕ, ਮਨੁੱਖੀ ਮੋਹ-ਮੁਹੱਬਤ ਅਤੇ ਵੰਡ ਦੇ ਦਰਦ ਵਰਗੇ ਅਨੇਕਾਂ ਅਹਿਮ ਪੱਖਾਂ ਨੂੰ ਛੋਹਿਆ। ਵਿਦਵਾਨਾਂ ਨੇ ਲੇਖਿਕਾ ਦੀ ਵਿਲੱਖਣ ਦ੍ਰਿਸ਼ਟੀ, ਬਿਰਤਾਂਤਕਾਰੀ ਅਤੇ ਸੰਵੇਦਨਸ਼ੀਲ ਸਿਰਜਣਾ ਦੀ ਭਰਪੂਰ ਸ਼ਲਾਘਾ ਕੀਤੀ।
ਸਮਾਗਮ ਦਾ ਮੰਚ ਸੰਚਾਲਨ ਡਾ. ਅਪਮਿੰਦਰਪਾਲ ਸਿੰਘ ਬਰਾੜ ਨੇ ਬੜੀ ਸੂਝ, ਸਲੀਕੇ ਅਤੇ ਖ਼ੂਬਸੂਰਤ ਅੰਦਾਜ਼ ਵਿੱਚ ਕੀਤਾ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved