ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅੰਤਰਰਾਸ਼ਟਰੀ ਕਾਵਿ ਮਿਲਣੀ ਦਾ ਆਯੋਜਨ ਕੀਤਾ ਗਿਆ।
THE HIND CANADIAN TIMES EDITORIAL DESK –
BRAMPTON, ONTARIO | November 16, 2026 |RAMINDER WALIA
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ , ਪ੍ਰਧਾਨ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ ਆਨਲਾਈਨ ਮਹੀਨਾਵਾਰ “ ਅੰਤਰਰਾਸ਼ਟਰੀ ਕਾਵਿ ਮਿਲਣੀ “ 15 ਨਵੰਬਰ ਦਿਨ ਐਤਵਾਰ ਨੂੰ 10 ਵਜੇ ਸਵੇਰੇ ਕੈਨੇਡਾ ਅਤੇ ਭਾਰਤ 8/30 ਵਜੇ ਸ਼ਾਮ ਨੂੰ ਦਾ ਆਯੋਜਨ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਾਵਿ ਮਿਲਣੀ ਦੀ ਇਹ ਛੇਵੀਂ ਵਰ੍ਹੇਗੰਢ ਹੈ। ਹੁਣ ਤੱਕ 1000 ਦੇ ਕਰੀਬ ਨਾਮਵਰ ਸ਼ਖ਼ਸੀਅਤਾਂ ਦੇਸ਼ ਵਿਦੇਸ਼ ਤੋਂ ਇਸ ਕਾਵਿ ਮਿਲਣੀ ਵਿੱਚ ਸ਼ਿਰਕਤ ਕਰ ਕਰ ਚੁੱਕੀਆਂ ਹਨ। ਰਿੰਟੂ ਭਾਟੀਆ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਰਚਿਤ ਆਰਤੀ ਦੇ ਗਾਇਨ ਨਾਲ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ । ਐਡਵਾਈਜ਼ਰ ਡਾ. ਪੁਸ਼ਵਿੰਦਰ ਕੌਰ ਨੇ ਪ੍ਰਬੰਧਕੀ ਟੀਮ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਵਿੱਚ ਸ਼ਾਮਲ , ਸਾਰੀਆ ਹੀ ਸਖ਼ਸੀਅਤਾਂ ਨੂੰ ਜੀ ਆਇਆਂ ਕਿਹਾ ।ਸਰਪ੍ਰਸਤ ਸੁਰਜੀਤ ਜੀ ਨੇ ਸਾਰੀਆ ਸ਼ਾਮਿਲ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਹਿੰਦਿਆਂ , ਮੰਚ ਦੀਆਂ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਹੈਕਿ ਛੇ ਸਾਲ ਤੋਂ ਮੰਚ ਲਗਾਤਾਰ ਸਰਗਰਮ ਹੈ । ਫਿਰ ਡਾ. ਬਲਜੀਤ ਕੌਰ ਰਿਆੜ ਜੋ ਕਿ ਮੰਚ ਦੇ ਕਨਵੀਨਰ ਨੇ ਛੇਵੀਂ ਵਰ੍ਹੇਗੰਢ ਤੇ ਵਧਾਈ ਦਿੱਤੀ ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕਰਦਿਆਂ ਸਭਤੋਂ ਪਹਿਲਾਂ ਵਿਸ਼ੇਸ਼ ਮਹਿਮਾਨਾਂ ਵਿੱਚੋਂ ਸੁਰਿੰਦਰਪਰੀਤ ਘਣੀਆਂ ਜੀ ਨੂੰ ਕਵਿਤਾ ਪੇਸ਼ ਕਰਨ ਦਾ ਸੱਦਾ ਦਿੱਤਾ । ਉਹਨਾਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਸ਼ਾਇਰ ਕਹਾਉਣਾ ਪਸੰਦ ਕਰਦੇ ਸਨ । ਅਮਰਜੀਤ ਸਿੰਘ ਜੀ ਨੇ “ ਅੱਜ ਲਿਖੀ ਜਾਂ ਕੱਲ ਲਿਖੀ , ਮਸਲੇ ਦਾ ਹੱਲ ਲਿਖੀ” ਖੂਬਸੂਰਤ ਗਜ਼ਲ ਸੁਣਾਈ। ਆਸ਼ੂ ਕੁਮਰਾ ਜੀ ਨੇ ,”ਮਹਿਫ਼ਲ ਦੇ ਵਿੱਚ ਕੀ ਕੀ ਗੱਲ ਸੁਣਾਵਾਂ ਮੈਂ” ਸ਼ੇਅਰ ਕਹਿ ਤੇ “ ਤੂੰ ਹੀ ਤੂੰ” ਖੂਬਸੂਰਤ ਨਜ਼ਮ ਸੁਣਾਈ ।ਤਰਿੰਦਰ ਕੌਰ ਨੇ ਨਜ਼ਮ “ ਕਵਿਤਾ” ਸੁਣਾ ਕੇ ਆਪਣੀ ਹਾਜ਼ਰੀ ਲਵਾਈ ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀ ਜਤਨਦੀਪ ਸਿੰਘ ਨੇ ਆਪਣੀ ਗ਼ਜ਼ਲ ,” ਕਿੰਨੇ ਰੋਗ ਨੇ ਸਹਿਣੇ ਬਾਕੀ ਰਹਿ ਗਏ” ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ ।ਮਨਜੀਤ ਸਿੰਘ ਚਾਤ੍ਰਿਕ ਜੀ ਨੇ ਅਨੁਪ੍ਰਾਸ ਅਲੰਕਾਰ ਨਾਲ ਸ਼ਿੰਗਾਰੀ ਕਵਿਤਾ “ ਬਸੰਤ ਰਾਗ” ਤੇ ,” ਕੁਝ ਤਾ ਕਰ ਲੈ , ਕੁਝ ਤਾਂ ਹੋਜਾ” ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ । ਉਹਨਾਂ ਦੀ ਵਿਲੱਖਣ ਅੰਦਾਜ਼ ਦੀ ਕਵਿਤਾ ਸਰੋਤਿਆਂ ਨੂੰ ਕੀਲ ਲੈਂਦੀ ਹੈ। ਕੈਨੇਡਾ ਤੋਂ ਹਰਦਿਆਲ ਸਿੰਘ ਝੀਤਾ ਜੀ ਨੇ ,” ਅਸੀਂ ਤੇ ਨਾਨਕ ਇੱਕ ਦੂਜੇ ਤੋ ਲੱਖਾ ਕੋਹਾਂ ਦੂਰ ਖੜੇ ਹਾਂ” ਸ਼ੇਅਰ ਕਹਿਕੇ ਖੂਬਸੂਰਤ ਨਜ਼ਮ ਸੁਣਾਈ ਜੋ ਵਕਤ ਦੀ ਨਜ਼ਾਕਤ ਅਨੁਸਾਰ ਸੱਚ ਤੇ ਪਹਿਰਾ ਦੇਣ ਦੀ ਸੋਚ ਦ੍ਰਿੜ ਕਰਵਾਉਦੀ ਸੀ। ਸਕੱਤਰ ਪ੍ਰੋ ਪਵਨ ਖਿੱਚੀ ਨੇ ਆਪਣੀ ਖੂਬਸੂਰਤ ਰਚਨਾ ,” ਨਾਨਕ ਨਾਮ” ਸੁਣਾਈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ਨੂੰ ਪੇਸ਼ ਕਰਦੀ ਸੀ । ਬੇਅੰਤ ਕੌਰ ਗੁਰਾਇਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਆਪਣੀ ਰਚਨਾ ,”ਵਿੇਚ ਨਨਕਾਣੇ ਚੰਨ ਚੜ੍ਹਿਆ” ਸੁਣਾਈ । ਦੀਪ ਕੁਲਦੀਪ ਜੀ ਨੇ ਆਪਣੀ ਗ਼ਜ਼ਲ ,” ਜੇ ਜਿਗਰਾ ਪਰਖਣਾ ਤਾ ਸੁਕਦੀ ਤਲਵਾਰ ਤੱਕ ਆਇਓ“ ਸੁਣਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਗੁਰਦਾਸ ਸਿੰਘ ਥਬਾਲ ਨੇ “ਬੁੱਲ੍ਹਾਂ ਦੇ ਦਰਵਾਜ਼ੇ ਬੰਦ ਨੇ” ਸੁਣਾ ਕੇ ਹਾਜ਼ਰੀ ਲਵਾਈ । ਬਾਜਵਾ ਸਿੰਘ ਨੇ ਤਰੰਨਮ ਵਿੇਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਖੂਬਸੂਰਤ ਕਵਿਤਾ ਸੁਣਾਈ। ਮੁੱਖ ਮਹਿਮਾਨ ਸ੍ਰੀ ਸਹਿਜਪ੍ਰੀਤ ਮਾੰਗਟ ਜੀ ਨੇ ,” ਬਾਬਲ ਨਾਲ ਜੇ ਬੈਠੀ ਹੋਵੇ ਧੀ ਤੇ ਕੁਦਰਤ ਇੱਕੋ ਜਿਹੇ ਨੇ” ਬਾਬਲ ਤੇ ਧੀ ਦੇ ਖੂਬਸੂਰਤ ਰਿਸ਼ਤੇ ਨੂੰ ਪ੍ਰਗਟਾਉਂਦੀ ਰਚਨਾ ਸੁਣਾ ਕੇ ਸਾਰਿਆਂ ਨੂੰ ਕੀਲ ਲਿਆ। ਸਰੋਤੇ ਵਜੋਂ ਪ੍ਰੋਗਰਾਮ ਵਿੱਚ ਸ਼ਾਮਿਲ ਅਵਤਾਰ ਸਿੰਘ ਜੀ ਨੇ ਆਪਣੀ ਖੂਬਸੂਰਤ ਗ਼ਜ਼ਲ ਤਰੰਨਮ ਵਿੱਚ ,” ਸੂਲ਼ੀ ਚੜ੍ਹ ਕੇ ਗਾਉਂਦਾ ਇੱਕ ਪਰਵਾਨਾ ਹੈ”। ਸਰੋਤੇ ਵਜੋਂ ਪਰੋਗਰਾਮ ਵਿੱਚ ਹਾਜ਼ਰ ਮੋਹਨਗ ਲਾਲ ਜੀ ਨੇ ਵੀ ਆਪਣੀ ਨਜ਼ਮ ਸੁਣਾ ਕੇ ਹਾਜ਼ਰੀ ਲਵਾਈ। ਡਾ. ਬਲਜੀਤ ਕੌਰ ਰਿਆੜ ਜੋ ਕਿ ਮੰਚ ਦੇ ਕਨਵੀਨਰ ਨੇ ਛੇਵੀਂ ਵਰ੍ਹੇਗੰਢ ਤੇ ਵਧਾਈ ਦਿੱਤੀ ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਸੁਰਜੀਤ ਜੀ ਨੇ ਆਪਣੀ ਕਵਿਤਾ,” ਡਿਜੀਟਲ ਯੁੱਗ” ਸੁਣਾਈ ਜੋ ਨਵੀਂ ਤੇ ਪੁਰਾਣੀ ਪੀੜੀ ਦੀ ਲਿਖਣ ਕਲਾ ਦੀ ਤੁਲਨਾ ਕਰਦਿਆਂ ਪੁਰਾਣੀ ਪੀੜ੍ਹੀ ਦਾ ਸੰਘਰਸ਼ ਤੇ ਧਰੋਹਰ ਤਕਨਾਲੋਜੀ ਨਾਲ ਸਾਂਭਣ ਦਾ ਸੁਨੇਹਾ ਦਿੱਤਾ॥ ਰਮਿੰਦਰ ਵਾਲੀਆ ਜੀ ਨੇ ਆਪਣੀ ਰਚਨਾ ,” ਤੇਰਾ ਸਰੂਰ” ਸੁਣਾਈ ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਜੀ ਨੇ ਸਾਰੇ ਸ਼ਾਇਰਾਂ ਦਾ ਧੰਨਵਾਦ ਕਰਦਿਆਂ ਬਹੁਤ ਹਾਂ ਵਿਸ਼ਲੇਸ਼ਣਾਤਮਕ ਅੰਦਾਜ਼ ਵਿੇਚ ਸਮੁੱਚੀ ਪੇਸ਼ਕਾਰੀ ਦਾ ਸੰਖੇਪ ਸਾਰ ਕੀਤਾ ਤੇ ਭਾਗ ਲੈਣ ਵਾਲੀਆ ਸਾਰੀਆ ਸ਼ਖਸੀਅਤਾਂ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਪ੍ਰੋਗਰਾਮ ਦੀ ਲਗਾਤਾਰਤਾ ਲਈ ਪ੍ਰੋਗਰਾਮ ਦੀ ਆਯੋਜਿਕਾ ਰਮਿੰਦਰ ਰੰਮੀ ਜੀ ਦੀ ਸ਼ਲਾਘਾ ਕੀਤੀ । । ਪ੍ਰੋਗਰਾਮ ਦੇ ਸੁਚੱਜੇ ਸੰਚਾਲਨ ਲਈ ਸੁਰਜੀਤ ਜੀ ਦਾ ਸ਼ੁਕਰਾਨਾ ਕੀਤਾ ।ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਆਪਣੀ ਰਚਨਾ “ ਤੇਰੇ ਆਉਣ ਤੱਕ ਦਾਤਾ ਬੜਾ ਹਨੇਰਾ ਸੀ” ਗੁਰੂ ਨਾਨਕ ਜੀ ਦੇ ਆਗਮਨ ਸਮੇਂ ਦੇ ਸਮਾਜਿਕ ਧਾਰਮਿਕ ਤੇ ਰਾਜਨੀਤਕ ਹਾਲਾਤਾਂ ਨੂੰ ਖ਼ੂਬਸੂਰਤ ਸ਼ਬਦਾਂ ਵਿੇਚ ਪੇਸ਼ ਕੀਤਾ । ਮੁੱਖ ਮਹਿਮਾਨ ਸਹਿਜਪ੍ਰੀਤ ਮਾਂਗਟ ਜੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਮੰਚ ਦੀ ਸਮੁੱਚੀ ਟੀਮ ਦਾ ਫਿਰ ਤਹਿ ਦਿਲ ਤੋਂ ਸ਼ੁਕਰਾਨਾ ਕੀਤਾ ।ਡਾ . ਨਵਰੂਪ ਕੌਰ , ਪਰਮਜੀਤ ਦਿਓਲ , ਅੰਮ੍ਰਿਤਾ ਦਰਸ਼ਨ , ਪਰਮਜੀਤ ਢਿੱਲੋਂ , ਡਾ . ਸਤਿੰਦਰ ਕੌਰ ਕਾਹਲੋਂ , ਮਨਜੀਤ ਕੌਰ ਤੇ ਹੋਰ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਦੇਸ਼ ਵਿਦੇਸ਼ ਤੋਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਚੈਟ ਬਾਕਸ ਵਿੱਚ ਤੇ ਲਾਈਵ ਪ੍ਰੋਗਰਾਮ ਦੇਖ ਰਹੇ ਦੋਸਤਾਂ ਨੇ ਕਮੈਂਟਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਤੇ ਪ੍ਰੋਗਰਾਮ ਦੀ ਸਰਾਹਨਾ ਵੀ ਕੀਤੀ ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved