ਜਸਵੀਰ ਸਿੰਘ ਭਲੂਰੀਆ ਦੀ ਕਾਵਿ-ਵਿਅੰਗ ਪੁਸਤਕ ‘ਜਸਵੀਰ ਦੇ ਵਿਅੰਗ ਤੀਰ’ ਲੋਕ ਅਰਪਣ I
SURREY| November 18, 2026 –
Hardam Maan, Special Reporter, B.C. (CANADA)
ਸਰੀ (ਹਰਦਮ ਮਾਨ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਨਵੰਬਰ ਮਹੀਨੇ ਦਾ ਮਾਸਿਕ ਇਕੱਤਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਸੀਨੀਅਰ ਸਿਟੀਜ਼ਨ ਸੈਂਟਰ ਦੇ ਹਾਲ ਵਿੱਚ ਕਰਵਾਈ ਗਈ। ਇਸ ਮੌਕੇ ਬਹੁਵਿਧਾਈ ਲੇਖਕ ਜਸਵੀਰ ਸਿੰਘ ਭਲੂਰੀਆ ਦੀ ਕਾਵਿ-ਵਿਅੰਗ ਪੁਸਤਕ ‘ਜਸਵੀਰ ਦੇ ਵਿਅੰਗ ਤੀਰ’ ਲੋਕ ਅਰਪਣ ਕੀਤੀ ਗਈ ਅਤੇ ਸਭਾ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਭਾ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਮੰਚ ਸੰਚਾਲਨ ਕਰਦਿਆਂ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਸਾਬਕਾ ਪ੍ਰਧਾਨ ਬਿੱਕਰ ਸਿੰਘ ਖੋਸਾ, ਜਸਵੀਰ ਸਿੰਘ ਭਲੂਰੀਆ ਅਤੇ ਪਲਵਿੰਦਰ ਸਿੰਘ ਰੰਧਾਵਾ ਸ਼ਾਮਲ ਸਨ।
ਕਵੀ ਦਰਬਾਰ ਦੀ ਸ਼ੁਰੂਆਤ ਮਨਜੀਤ ਸਿੰਘ ਮੱਲ੍ਹਾ ਨੇ ਸੰਤ ਰਾਮ ਉਦਾਸੀ ਦੀ ਗੁਰੂ ਨਾਨਕ ਸਾਹਿਬ ਨਾਲ ਸਬੰਧਿਤ ਕਵਿਤਾ ਨਾਲ ਕੀਤੀ। ਇਸ ਉਪਰੰਤ ਪਵਨ ਭੱਮੀਆਂ, ਸੁਰਜੀਤ ਸਿੰਘ ਗਿੱਲ, ਰਣਜੀਤ ਸਿੰਘ ਨਿੱਝਰ, ਸੁਖਪ੍ਰੀਤ ਬੱਡੋਂ, ਸੁਰਿੰਦਰ ਸਿੰਘ ਜੱਬਲ, ਹਰਚੰਦ ਸਿੰਘ ਗਿੱਲ, ਗਿਆਨ ਸਿੰਘ ਕੋਟਲੀ, ਸ਼ਤੀਸ਼ ਗੁਲਾਟੀ, ਗੁਰਬਖਸ਼ ਸਿੰਘ ਸਿੱਧੂ, ਅਮਰੀਕ ਪਲਾਹੀ, ਗੁਰਦਰਸ਼ਨ ਬਾਦਲ, ਇੰਦਰਜੀਤ ਸਿੰਘ ਧਾਮੀ, ਸੁੱਖ ਗੋਹਲਵੜ, ਜਰਨੈਲ ਸਿੰਘ ਭੰਡਾਲ, ਹਰਦਮ ਮਾਨ, ਵੀਤ ਬਾਦਸ਼ਾਹਪੁਰੀ, ਗੁਰਮੀਤ ਕਾਲਕਟ, ਰਾਜਦੀਪ ਤੂਰ, ਅਮਰਜੀਤ ਕੌਰ ਅਤੇ ਦਵਿੰਦਰ ਕੌਰ ਜੌਹਲ ਸਮੇਤ ਹੋਰਨਾਂ ਕਵੀਆਂ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ, ਗੀਤਾਂ ਅਤੇ ਵਿਅੰਗ ਰਚਨਾਵਾਂ ਰਾਹੀਂ ਹਾਜ਼ਰੀ ਲਵਾਈ।
ਮੋਤਾ ਸਿੰਘ ਝੀਤਾ, ਅਜਮੇਰ ਸਿੰਘ ਢਿੱਲੋਂ, ਡਾ. ਰਣਜੀਤ ਸਿੰਘ ਪੰਨੂੰ ਅਤੇ ਪ੍ਰਿੰ. ਮਲੂਕ ਚੰਦ ਕਲੇਰ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜਦਕਿ ਪ੍ਰੋ. ਕਸ਼ਮੀਰਾ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਫ਼ਲਸਫ਼ੇ ਨਾਲ ਸਬੰਧਿਤ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉੱਘੇ ਗਾਇਕ ਰਾਜਾ ਰਣਜੋਧ, ਚਰਨਜੀਤ ਸਲ੍ਹੀਣਾ, ਸੁਰਜੀਤ ਸਿੰਘ ਮਾਧੋਪੁਰੀ ਅਤੇ ਸੰਗੀਤ ਨਿਰਦੇਸ਼ਕ ਤੇ ਗਾਇਕ ਕੇ.ਸੀ. ਨਾਇਕ ਨੇ ਜਸਵੀਰ ਸਿੰਘ ਭਲੂਰੀਆ ਦੇ ਗੀਤਾਂ ਨੂੰ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਪੇਸ਼ ਕਰਕੇ ਸਮਾਗਮ ਨੂੰ ਸੰਗੀਤਕ ਰੰਗਤ ਦਿੱਤੀ।
ਪੁਸਤਕ ਬਾਰੇ ਪਲਵਿੰਦਰ ਸਿੰਘ ਰੰਧਾਵਾ, ਪ੍ਰਿਤਪਾਲ ਸਿੰਘ ਗਿੱਲ ਅਤੇ ਡਾ. ਦਵਿੰਦਰ ਪਾਲ ਕੌਰ ਨੇ ਆਪਣੇ ਪਰਚੇ ਪੜ੍ਹੇ ਅਤੇ ਪੁਸਤਕ ਦੀਆਂ ਸਾਹਿਤਕ ਵਿਸ਼ੇਸ਼ਤਾਵਾਂ ਬਾਰੇ ਵਿਚਾਰ ਪੇਸ਼ ਕੀਤੇ। ਜਸਵੀਰ ਸਿੰਘ ਭਲੂਰੀਆ ਨੇ ਆਪਣੇ ਸਾਹਿਤਕ ਸਫ਼ਰ ਅਤੇ ਨਵਪ੍ਰਕਾਸ਼ਿਤ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਪਣਾ ਇੱਕ ਸ਼ੇਅਰ ਵੀ ਪੇਸ਼ ਕੀਤਾ। ਸਮਾਗਮ ਦੇ ਅੰਤ ਵਿੱਚ ਪ੍ਰਧਾਨਗੀ ਮੰਡਲ ਅਤੇ ਸਭਾ ਦੇ ਅਹੁਦੇਦਾਰਾਂ ਦੀ ਹਾਜਰੀ ਵਿੱਚ ਪੁਸਤਕ ਲੋਕ ਅਰਪਣ ਕੀਤੀ ਗਈ। ਸਭਾ ਵੱਲੋਂ ਜਸਵੀਰ ਸਿੰਘ ਭਲੂਰੀਆ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸਾਹਿਤਕਾਰਾਂ, ਪੱਤਰਕਾਰਾਂ, ਸਮਾਜ ਸੇਵੀਆਂ ਅਤੇ ਸਾਹਿਤ ਪ੍ਰੇਮੀਆਂ ਦੀ ਭਰਵੀਂ ਸ਼ਮੂਲੀਅਤ ਰਹੀ।–
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved