ਇਸ ਸਮਾਗਮ ਵਿੱਚ ਡਾ. ਅਮਰਜੀਤ ਭੁੱਲਰ, ਡਾ. ਸਾਧੂ ਸਿੰਘ, ਪਰਮਿੰਦਰ ਸਵੈਚ, ਗੁਰਦਰਸ਼ਨ ਬਾਦਲ ਅਤੇ ਇੰਦਰਜੀਤ ਧਾਮੀ ਵਿਸ਼ੇਸ਼ ਬੁਲਾਰੇ ਹੋਣਗੇ।
SURREY B.C. | November 20, 2026 | HARDAM MAAN
ਸਰੀ (ਹਰਦਮ ਮਾਨ): ਗ਼ਜ਼ਲ ਮੰਚ ਸਰੀ ਵੱਲੋਂ ਸਾਹਿਤਕ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਅਤੇ ਕਵੀ ਦਰਬਾਰ 5 ਦਸੰਬਰ, 2026 ਨੂੰ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਮੁੱਖ ਵਿਸ਼ਾ ‘ਨਸਲਵਾਦ’ ਅਤੇ ‘ਔਰਤਾਂ ਦੀਆਂ ਕਾਵਿਕ ਸਰਗੋਸ਼ੀਆਂ’ ਹੋਵੇਗਾ। ਇਹ ਸਮਾਗਮ ਸਵੇਰੇ 11:30 ਵਜੇ ਸ਼ਾਹੀ ਕੇਟਰਿੰਗ, (12815-85 ਐਵਨਿਊ), ਸਰੀ ਵਿਖੇ ਹੋਵੇਗਾ।
ਇਸ ਸਮਾਗਮ ਵਿੱਚ ਨਸਲਵਾਦ ਦੇ ਵੱਖ-ਵੱਖ ਸਮਾਜਿਕ ਪੱਖਾਂ, ਮਨੁੱਖੀ ਬਰਾਬਰੀ, ਸਮਾਜਿਕ ਨਿਆਂ ਅਤੇ ਮਨੁੱਖੀ ਸਾਂਝ ਦੇ ਮਹੱਤਵ ਬਾਰੇ ਵਿਚਾਰ-ਚਰਚਾ ਹੋਵੇਗੀ। ਇਸ ਦੇ ਨਾਲ ਹੀ ਔਰਤਾਂ ਦੀ ਸਾਹਿਤਕ ਸੰਵੇਦਨਾ, ਕਾਵਿ-ਚੇਤਨਾ, ਅਨੁਭਵਾਂ ਅਤੇ ਰਚਨਾਤਮਕ ਪ੍ਰਗਟਾਵੇ ਨੂੰ ਸਮਰਪਿਤ ਕਾਵਿ-ਸਿੰਪੋਜ਼ੀਅਮ ਵੀ ਕਰਵਾਇਆ ਜਾਵੇਗਾ। ਇਸ ਸਮਾਗਮ ਵਿੱਚ ਡਾ. ਅਮਰਜੀਤ ਭੁੱਲਰ, ਡਾ. ਸਾਧੂ ਸਿੰਘ, ਪਰਮਿੰਦਰ ਸਵੈਚ, ਗੁਰਦਰਸ਼ਨ ਬਾਦਲ ਅਤੇ ਇੰਦਰਜੀਤ ਧਾਮੀ ਵਿਸ਼ੇਸ਼ ਬੁਲਾਰੇ ਹੋਣਗੇ।
ਔਰਤਾਂ ਦੇ ਕਾਵਿ-ਸਿੰਪੋਜ਼ੀਅਮ ਵਿੱਚ ਸੁਰਜੀਤ ਕਲਸੀ, ਸਿਮਰਨ ਕ੍ਰਾਂਤੀ, ਡਾ. ਦਵਿੰਦਰ ਕੌਰ, ਜਸਵੰਤ ਕੇ. ਰਾਣਾ, ਸੁਖਪ੍ਰੀਤ ਬੱਧਣ, ਪ੍ਰੀਤਪਾਲ ਪੂਨੀ, ਨਮਿਤਾ ਕੋਹਲੀ, ਜਸਬੀਰ ਮਾਨ, ਹਰਸ਼ਰਨ ਕੌਰ, ਦਵਿੰਦਰ ਜੌਹਲ, ਸਤਵੰਤ ਪੰਧੇਰ, ਬਿੰਦੂ ਮਾਥਰੂ ਅਤੇ ਦਲਜੀਤ ਕੇ. ਖੋਸਲਾ ਆਪਣੀਆਂ ਕਾਵਿ-ਰਚਨਾਵਾਂ ਅਤੇ ਵਿਚਾਰਾਂ ਦੀ ਸਾਂਝ ਪਾਉਣਗੇ। ਸਮਾਗਮ ਸੰਬੰਧੀ ਵਧੇਰੇ ਜਾਣਕਾਰੀ ਲਈ ਗੌਤਮ ਨਾਲ ਫ਼ੋਨ ਨੰਬਰ 604-825-6960 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved