, , ,

ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ‘ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ’ ਵੱਲੋਂ ਅਹੁਦੇਦਾਰਾਂ ਦੀ ਚੋਣ

ਸਰੀ,  (ਹਰਦਮ ਮਾਨ)- ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ਕੁਝ ਹੀ ਮਹੀਨਿਆਂ ਤੋਂ ਸ਼ੁਰੂ ਹੋਏ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਨੇ ਦੁਨੀਆ ਭਰ ਵਿੱਚ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵੱਖਰੀ ਪਹਿਚਾਣ ਬਣਾ ਲਈ ਹੈ। ਮਾਂ ਬੋਲੀ ਪੰਜਾਬੀ ਦੀ ਹੋਰ ਚੜ੍ਹਦੀ ਕਲਾ, ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਲਈ ਕਾਫ਼ਲਾ ਪ੍ਰਧਾਨ ਤੇ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆ ਵਾਲ ਵੱਲੋਂ…

ਸਰੀ,  (ਹਰਦਮ ਮਾਨ)- ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ਕੁਝ ਹੀ ਮਹੀਨਿਆਂ ਤੋਂ ਸ਼ੁਰੂ ਹੋਏ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਨੇ ਦੁਨੀਆ ਭਰ ਵਿੱਚ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵੱਖਰੀ ਪਹਿਚਾਣ ਬਣਾ ਲਈ ਹੈ। ਮਾਂ ਬੋਲੀ ਪੰਜਾਬੀ ਦੀ ਹੋਰ ਚੜ੍ਹਦੀ ਕਲਾ, ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਲਈ ਕਾਫ਼ਲਾ ਪ੍ਰਧਾਨ ਤੇ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆ ਵਾਲ ਵੱਲੋਂ ਕਾਫ਼ਲੇ ਦੇ ਮੈਂਬਰਾਂ ਨੂੰ ਵਿਸ਼ੇਸ਼ ਅਹੁਦਿਆਂ ਦੀ ਵੰਡ ਕੀਤੀ ਗਈ ਹੈ ਤਾਂ ਜੋ ਹਰ ਮੈਂਬਰ ਆਪਣੀ ਅਹਿਮੀਅਤ ਨੂੰ ਸਮਝਦੇ ਹੋਏ ਹੋਰ ਵਧੀਆ ਭੂਮਿਕਾ ਨਿਭਾ ਸਕੇ। ਮੀਟਿੰਗ ਵਿੱਚ ਇਕੱਠੇ ਹੋਏ ਸਾਰੇ ਮੈਂਬਰਾਂ ਦਾ ਕਹਿਣਾ ਸੀ ਕਿ ਭਾਵੇਂ ਉਹ ਹੋਰ ਵੱਖ-ਵੱਖ ਸਭਾਵਾਂ ਜਾਂ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ, ਪਰ ਜੋ ਸਕੂਨ ਤੇ ਖੁਸ਼ੀ ਉਨ੍ਹਾਂ ਨੂੰ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਦੇ ਪ੍ਰੋਗਰਾਮਾਂ ਵਿੱਚ ਮਿਲਦੀ ਹੈ, ਉਹ ਹੋਰ ਕਿਧਰੇ ਵੀ ਨਹੀਂ ਲੱਭਦੀ। ਜ਼ਿਕਰਯੋਗ ਹੈ ਕਿ ਕਾਫ਼ਲੇ ਵੱਲੋਂ ਮਹੀਨੇ ਵਿੱਚ ਪਹਿਲੇ ਤੇ ਤੀਸਰੇ ਐਤਵਾਰ ਨੂੰ ਤਕਰੀਬਨ ਡੇਢ ਘੰਟੇ ਦਾ ਲਾਈਵ ਪ੍ਰੋਗਰਾਮ ਕੀਤਾ ਜਾਂਦਾ ਹੈ, ਜਿਸ ਵਿੱਚ ਚਾਰ ਤਰ੍ਹਾਂ ਦੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ।

ਇਨ੍ਹਾਂ ਪ੍ਰੋਗਰਾਮਾਂ ਦੇ ਮੰਚ ਸੰਚਾਲਨ ਲਈ ਪਹਿਲਾਂ ਹੀ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ, ਜਿਨ੍ਹਾਂ ਵਿੱਚ ‘ਕਵੀ ਦਰਬਾਰ’ ਲਈ ਮੁਖਤਾਰ ਸਿੰਘ ਚੰਦੀ (ਪੰਜਾਬ), ‘ਕਹਾਣੀ ਦਰਬਾਰ’ ਲਈ ਸਰਬਜੀਤ ਸਿੰਘ (ਜਰਮਨੀ), ‘ਵਿਸ਼ੇਸ਼ ਮੁਲਾਕਾਤ’ ਲਈ ਮੋਤੀ ਸ਼ਾਇਰ (ਪੰਜਾਬ) ਅਤੇ ‘ਕਿਤਾਬ ਗੋਸ਼ਟੀ’ ਲਈ ਕਰਮਜੀਤ ਕੌਰ ਰਾਣਾ (ਇਟਲੀ) ਦੇ ਨਾਂ ਸ਼ਾਮਲ ਹਨ। ਨਵੇਂ ਚੁਣੇ ਗਏ ਅਹੁਦੇਦਾਰਾਂ ਵਿੱਚ ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਨੂੰ ਸਰਪ੍ਰਸਤ, ਨਾਵਲਕਾਰ ਬਿੰਦਰ ਕੋਲੀਆਂ ਵਾਲ ਨੂੰ ਪ੍ਰਧਾਨ, ਮੁਖਤਾਰ ਸਿੰਘ ਚੰਦੀ ਨੂੰ ਜਨਰਲ ਸਕੱਤਰ, ਸਰਬਜੀਤ ਸਿੰਘ ਜਰਮਨੀ ਨੂੰ ਪ੍ਰੈਸ ਸਕੱਤਰ, ਜਸਵਿੰਦਰ ਸਿੰਘ ਢਿੱਲੋਂ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਹਰਸ਼ਰਨ ਕੌਰ (ਕੈਨੇਡਾ) ਨੂੰ ਮੀਤ ਪ੍ਰਧਾਨ ਅਤੇ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਗੁਰਮੀਤ ਸਿੰਘ ਮੱਲ੍ਹੀ (ਇਟਲੀ) ਨੂੰ ਮੁੱਖ ਸਲਾਹਕਾਰ, ਪਰਵਿੰਦਰ ਸਿੰਘ ਹੇਅਰ ਨੂੰ ਸਲਾਹਕਾਰ, ਪ੍ਰਿੰਸੀਪਲ ਲਖਬੀਰ ਸਿੰਘ (ਪੰਜਾਬ) ਨੂੰ ਸਹਾਇਕ ਸਕੱਤਰ, ਪੋਲੀ ਬਰਾੜ (ਅਮਰੀਕਾ) ਨੂੰ ਤਾਲਮੇਲ ਸਕੱਤਰ ਅਤੇ ਗਾਇਕ ਮੰਗਤ ਖਾਨ (ਪਟਿਆਲਾ) ਨੂੰ ਆਰਗੇਨਾਈਜ਼ਰ ਦੇ ਅਹੁਦਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਭਾਵੇਂ ਹਾਜ਼ਰ ਮੈਂਬਰਾਂ ਨੇ ਬਿਨਾਂ ਅਹੁਦੇ ਤੋਂ ਵੀ ਕੰਮ ਕਰਨ ਦਾ ਜਜ਼ਬਾ ਦਿਖਾਇਆ, ਪਰ ਕਾਫ਼ਲਾ ਪ੍ਰਧਾਨ ਬਿੰਦਰ ਕੋਲੀਆ ਵਾਲ ਨੇ ਕਿਹਾ ਕਿ ਅਹੁਦੇਦਾਰਾਂ ਦੀ ਚੋਣ ਨਾਲ ਸਾਰੇ ਮੈਂਬਰ ਆਪਣੀ ਜ਼ਿੰਮੇਵਾਰੀ ਹੋਰ ਸੁਚੇਤ ਹੋ ਕੇ ਸਮਝਣਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਸਭਾਵਾਂ ਨਾਲ ਮਿਲ ਕੇ ਮਾਂ ਬੋਲੀ ਪੰਜਾਬੀ ਤੇ ਸਾਹਿਤ ਲਈ ਹੋਰ ਵੀ ਨੇਕ ਕਾਰਜ ਕੀਤੇ ਜਾਣਗੇ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

About The Author

Leave a Reply

Your email address will not be published. Required fields are marked *

Latest News

View All

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

You May Have Missed